About

ਇਹ ਇੱਕ ਆਨਲਾਈਨ ਅਦਾਰਾ ਹੈ ਜਿਸ ਰਾਹੀਂ ਬਾਹਰਲੇ ਪੰਜਾਬੀ ਬੱਚਿਆਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੋੜਨ ਲਈ ਉਸਾਰੂ ਅਤੇ ਸਾਰਥਕ ਯਤਨ ਕੀਤੇ ਜਾ ਰਹੇ ਹਨ। ਬੱਚਿਆਂ ਦੀ ਸਖਸ਼ੀਅਤ ਨੂੰ ਹਰ ਪੱਖ ਤੋਂ ਪੰਜਾਬੀ ਸਾਂਚੇ ‘ਚ ਢਾਲਿਆ ਜਾਂਦਾ ਹੈ। ਮੁੱਢਲੇ ਕੈਦੇ ਤੋਂ ਸ਼ੁਰੂ ਹੋ ਕੇ ਭਾਈ ਵੀਰ ਸਿੰਘ, ਜਸਵੰਤ ਸਿੰਘ ਕੰਵਲ, ਬੁੱਲੇ ਸ਼ਾਹ, ਸ਼ਾਹ ਮੁਹੰਮਦ ਤੱਕਦਾ ਸਫਰ ਬੜੇ ਦਿਲਚਸਪ ਢੰਗ ਨਾਲ ਕਰਵਾਇਆ ਜਾਂਦਾ। ਇਸ ਦੇ ਨਾਲ ਹੀ ਪੰਜਾਬੀ ਸੱਭਿਆਚਾਰ ‘ਤੇ ਵਿਰਾਸਤ ਨਾਲ ਜੁੜੀ ਹਰ ਸ਼ੈਅ ਤੋਂ ਜਾਣੂ ਕਰਵਾਇਆ ਜਾਂਦਾ ਹੈ।

    “ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ“

ਗੁਰੂ ਸਾਹਿਬਾਨ ਬਾਰੇ, ਉਹਨਾਂ ਦੇ ਜੀਵਨ ਬਾਰੇ, ਸਿਧਾਤਾਂ ਬਾਰੇ, ਸਿੱਖ ਇਤਿਹਾਸ ਬਾਰੇ ਵੀ ਦੱਸਿਆ ਜਾਂਦਾ। ਇਸਦੇ ਨਾਲ ਹੀ ਬੱਚਿਆ ‘ਚ ਪ੍ਰੋੜਤਾ ਲਿਆਉਣ ਵਾਸਤੇ ਸਮੇਂ-ਸਮੇਂ ਤੇ ਮੁਕਾਬਲੇ ਕਰਵਾਏ  ਜਾਂਦੇ ਨੇ ਤੇ ਬਾਕੀ ਬੱਚਿਆਂ ਨੂੰ ਉਤਸ਼ਾਹਿਤ ਕਰਨ  ਵਾਸਤੇ ਇਨਾਮ ਵੀ ਦਿੱਤੇ ਜਾਂਦੇ ਹਨ। ਇਸ ਦੇ ਨਾਲ ਹੀ ਬੱਚਿਆਂ ਦੇ ਮਨੋਰੰਜਨ ਵਾਸਤੇ ਉਚੇਚੇ ਤੌਰ ‘ਤੇ ਸਮਾਂ ਰੱਖਿਆ ਜਾਂਦਾ।

This is an online initiative by way of which we make the children from sikh families residing in foreign countries to connect with Punjab, Punjabi language  and Punjabi way of living. These are persistent endeavours  which are constructive and significant to inspire Panjabi children to know about Punjab and Pujabiyat. The all round personality of the children are shaped  according to the framework of Punjabi culture. The journey of learning from basic Gurmukhi alphabets to the advance knowledge of Punjabi writers like Bhai Veer Singh Ji, Jaswant Singh Kawal, Bulle Shah, Shah Mohammad is made interesting by implementing effective ways of teaching. In addition, the children are made aware of proud Sikh heritage and culture from all point of views. The mission of   ” Punjab Jeonda Guran De Naam te”(Punjab In The Names Of living Gurus) is to impart concrete knowledge of the lives of Sikh Gurus, their principles, teachings and ideologies to the new generation. To instill and enhance  efficiency in them, various competitions are held. They are awarded for their performance to encourage their spirit of learning. Accordingly, to add to all the above activities, time for their  entertainment is also planned with similar

ਕੌਰ ਖਾਲਸਾ ਵਿਰਸਾ ਸੰਭਾਲ ਸੰਸਥਾ

(Kaur Khalsa Virsa Sambhal Sanstha)

ਗੁਰਬਾਣੀ ਨੂੰ ਆਪਣੇ ਹਿਰਦੇ ਚ ਵਸਾ ਕੇ,ਗੁਰਬਾਣੀ ਅਨੁਸਾਰ ਆਪਣੀ ਜ਼ਿੰਦਗੀ ਨੂੰ ਢਾਲ ਕੇ,ਗੁਰੁ ਗੋਬਿੰਦ ਸਿੰਘ ਪਾਤਸ਼ਾਹ ਦੀਆਂ ਸ਼ੇਰਨੀਆਂ ਧੀਆਂ ਬਣ ਕੇ ਸਿੱਖੀ ਦਾ ਵੱਧ ਤੋਂ ਵੱਧ ਪ੍ਰਚਾਰ ਕਰਨਾ ਹੀ ਸਾਡਾ ਮੁੱਖ ਮਨੋਰਥ ਹੈ। ਆਪਣੇ ਅਮੀਰ ਅਤੇ ਅਨੋਖੇ ਵਿਰਸੇ ਦਾ ਪਰਛਾਵਾਂ ਬਣ ਕੇ ਕਦਮ-ਦਰ-ਕਦਮ ਅੱਗੇ ਵਧਣਾ ਤੇ ਹੋਰਨਾਂ ਲਈ ਚਾਨਣ ਮੁਨਾਰਾ ਬਣਨਾ ਹੀ ਸਾਡਾ ਮੁੱਖ ਮਨੋਰਥ ਹੈ। ਆਪਣੀ ਕੌਮ ਦੀ ਜਿੰਮੇਵਾਰੀ ਸਾਂਭਣ ਵਾਲੀਆਂ ਧੀਆਂ ਜਦ ਗੁਰਬਾਣੀ ਤੋਂ ਸੇਧ ਲੈ ਕੇ ਆਪਣੀ ਜ਼ਿੰਦਗੀ ਜਿਉਣਗੀਆਂ ਤਾਂ ਕੋਈ ਇਹ ਨਹੀਂ ਕਹਿ ਸਕੂਗਾ ਕਿ ਸਿੱਖੀ ਖਤਰੇ ਵਿੱਚ ਹੈ।